About Us

ਸੰਦੇਸ਼

ਪਿਆਰੇ ਵਿਦਿਆਰਥਿਓ ਸਾਡੇ ਇਲਾਕੇ ਦੀ ਇੱਕੋ ਇੱਕ ਸਰਕਾਰੀ ਸੰਸਥਾ ਵਿੱਚ ਤੁਹਾਡਾ ਸਵਾਗਤ ਕਰਨ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਸਰਕਾਰੀ ਕਾਲਜ ਜਲਾਲਾਬਾਦ ਵਿੱਚ ਅਸੀਂ ਇੱਕ ਐਸਾ ਮਾਹੌਲ ਪ੍ਰਦਾਨ ਕਰਨ ਵਿੱਚ ਵਿਸ਼ਵਾਸ ਕਰਦੇ ਹਾਂ ਜੋ ਵਿੱਦਿਆ ਅਤੇ ਨਿੱਜੀ ਵਿਕਾਸ ਦੋਹਾਂ ਨੂੰ ਉਤਸ਼ਾਹਤ ਕਰਦਾ ਹੈ। ਪੰਜਾਬ ਸਰਕਾਰ ਵੱਲੋਂ ਵਿਦਿਅਕ ਪੱਖ ਤੋਂ ਪਛੜੇ ਹੋਏ ਇਲਾਕਿਆਂ ਵਿੱਚ ਨਵੇਂ ਸਰਕਾਰੀ ਕਾਲਜ ਸਥਾਪਤ ਕੀਤੇ ਜਾਣ ਦੀ ਯੋਜਨਾ ਅਧੀਨ ਅਕਾਦਮਿਕ ਸੈਸ਼ਨ 2021-2022 ਤੋਂ ਨਵੇਂ ਸਰਕਾਰੀ ਕਾਲਜ ਸੂਬੇ ਦੇ ਵੱਖ-ਵੱਖ, ਖੇਤਰਾਂ ਵਿੱਚ ਖੋਲ੍ਹੇ ਗਏ ਹਨ। ਇਸੇ ਲੜੀ ਅਧੀਨ ਨਵਾਂ ਸਰਕਾਰੀ ਕਾਲਜ ਖੋਲ੍ਹਿਆ ਗਿਆ ਹੈ। ਸਰਕਾਰੀ ਕਾਲਜ,ਜਲਾਲਾਬਾਦ ਇੱਕ ਅਜਿਹੀ ਵਿਦਿਅਕ ਸੰਸਥਾ ਹੋਵੇਗੀ, ਜੋ ਪੰਜਾਬ ਦੇ ਇਸ ਇਲਾਕੇ ਵਿੱਚ ਵਿੱਦਿਆ ਦਾ ਪ੍ਰਸਾਰ ਕਰਨ ਵਿੱਚ ਭਰਪੂਰ ਯੋਗਦਾਨ ਪਾਵੇਗੀ। ਅਜੋਕੇ ਵਿਸ਼ਵੀਕਰਨ ਦੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਸਰਵਗੁਣ ਸੰਪੰਨ ਬਣਾ ਕੇ ਉਨ੍ਹਾਂ ਦੇ ਸਰਵਪੱਖੀ ਚਰਿੱਤਰ-ਨਿਰਮਾਣ ਸਦਕਾ ਤੇ ਭਵਿੱਖ ਵਿੱਚ ਉਨ੍ਹਾਂ ਦੀ ਨਿਵੇਕਲੀ ਅਤੇ ਮੌਲਿਕ ਪਹਿਚਾਣ ਸਿਰਜਣ ਹਿਤੂ ਇਹ ਵਿਦਿਅਕ ਸੰਸਥਾ ਹਮੇਸ਼ਾ ਯਤਨਸ਼ੀਲ ਰਹੇਗੀ । ਨਵੇਂ ਕਾਲਜ ਵਿੱਚ ਦਾਖਲ ਹੋਣ ਵਾਲੇ ਪਿਆਰੇ ਵਿਦਿਆਰਥੀਓ ਇਮਾਰਤਾਂ ਦਾ ਸੰਗ੍ਰਹਿ ਸੰਸਥਾਵਾਂ ਦਾ ਗਠਨ ਨਹੀਂ ਹੁੰਦਾ, ਸਗੋਂ ਤੁਹਾਡੀ ਅਤੇ ਤੁਹਾਡੇ ਅਧਿਆਪਕਾਂ ਦੇ ਵਧੀਆ ਸੁਮੇਲ ਸਦਕਾ ਹੀ ਇਨ੍ਹਾਂ ਇਮਾਰਤਾਂ ਦੇ ਮਾਣ ਵਿੱਚ ਵਾਧਾ ਕਰਦਿਆਂ ਇਨ੍ਹਾਂ ਨੂੰ ਵਿੱਦਿਅਕ ਸੰਸਥਾਵਾਂ ਹੋਣ ਦਾ ਮਾਣ ਹਾਸਿਲ ਹੁੰਦਾ ਹੈ । ਪਿਆਰੇ ਵਿਦਿਆਰਥੀਓ ਸਰਕਾਰੀ ਕਾਲਜ, ਜਲਾਲਾਬਾਦ ਇਕ ਅਜਿਹੀ ਮਿਆਰੀ ਵਿੱਦਿਅਕ ਸੰਸਥਾ ਹੋਵੇਗੀ ਜੋ ਤੁਹਾਡੇ ਅਤੇ ਤੁਹਾਡੇ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਪੂਰਨ ਰੂਪ ਵਿੱਚ ਸਮਰੱਥ ਹੋਵੇਗੀ। ਇਸ ਵਿੱਦਿਅਕ ਅਦਾਰੇ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਣ ਲਈ ਤੁਹਾਡੇ ਮਾਪਿਆਂ ਅਤੇ ਬਹੁਤ ਹੀ ਸਤਿਕਾਰਿਤ ਅਤੇ ਪਤਵੰਤੇ ਸੱਜਣਾ ਦੇ ਸਹਿਯੋਗ ਦੀ ਜ਼ਰੂਰਤ ਹੈ । ਵਿੱਦਿਅਕ ਸੈਸ਼ਨ 2025 -2026 ਵਿੱਚ ਇਸ ਵਿੱਦਿਅਕ ਸੰਸਥਾ ਦੇ ਪਵਿੱਤਰ ਵਿਹੜੇ ਵਿੱਚ ਤੁਹਾਡੇ ਸਾਰਿਆਂ ਦਾ ਖੁਸ਼ਬੋਆਂ ਫੈਲਾਉਣ ਲਈ "ਜੀਉ ਆਇਆ” । ਸਾਡੀ ਸਾਰਿਆਂ ਦੀ ਮਨੋਕਾਮਨਾ ਹੈ ਕਿ ਤੁਸੀਂ ਇਸ ਵਿੱਦਿਅਕ ਸੰਸਥਾ ਵਿੱਚੋਂ ਵਿੱਦਿਆ ਹਾਸਿਲ ਕਰ ਜ਼ਿੰਦਗੀ 'ਚ ਹਰ ਮੰਜ਼ਿਲ ਨੂੰ ਫ਼ਤਹਿ ’ਤੇ ਹਰ ਖੇਤਰ ਵਿੱਚ ਮਿੱਥੀ ਮੰਜ਼ਿਲ ਹਾਸਿਲ ਕਰਨ ਵਿੱਚ ਸਮਰੱਥ ਹੋਵੋ ।

ਸ਼ੁਭ ਕਾਮਨਾਵਾਂ ਸਹਿਤ ।

ਰਾਜੇਸ਼ ਕੁਮਾਰ ਖਨਗਵਾਲ,

ਪ੍ਰਿੰਸੀਪਲ ।

Skilled Teachers

WELL Qualified Teaching Staff is Available

Read More
Sports

Well equiped Sports Infrastructure

Read More
Infrastructure

Well Maintained Infrastructure

Read More
Library

Well equiped Maintained Library

Read More

Gallery

Our Teachers

Alex Robin
Welder
Andrew Bon
Welder
Martin Tompson
Welder
Clarabelle Samber
Welder

STAR SHINE